ਪਟਿਆਲਾ: 20 ਫਰਵਰੀ, 2015
ਮੁਲਤਾਨੀ ਮੱਲ ਮੋਦੀ ਕਾਲਜ ਵਿਚ ਕਰਵਾਏ ਗਏ ਸੂਚਨਾ ਤਕਨਾਲੋਜੀ ਨਾਲ ਸੰਬੰਧਿਤ ਮੁਕਾਬਲਿਆਂ ਦੇ ਰਾਜ ਪੱਧਰੀ ਉਤਸਵ ੋਟੈਕਨੋਕੁਐਸਟ2015ੋ ਦਾ ਉਦਘਾਟਨ ਕਰਦਿਆਂ ਡਾ. ਕੰਵਲਜੀਤ ਸਿੰਘ, ਡਾਇਰੈਕਟਰ, ਯੂਨੀਵਰਸਿਟੀ ਕੰਪਿਊਟਰ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਦੇਸ਼ ਦੇ ਸੁਨਹਿਰੇ ਭਵਿੱਖ ਲਈ ਨੌਜਵਾਨਾਂ ਨੂੰ ਜਿਥੇ ਗਿਆਨ ਤੇ ਤਕਨੀਕੀ ਹੁਨਰ ਦੀ ਜ਼ਰੂਰਤ ਹੈ, ਉਥੇ ਉਨ੍ਹਾਂ ਅੰਦਰ ਮਾਨਵੀ ਤੇ ਨੈਤਿਕ ਕਦਰਾਂ ਕੀਮਤਾਂ ਦਾ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਚੇਰੀ ਸਿੱਖਿਆ ਦੀਆਂ ਸੰਸਥਾਵਾਂ ਵਿਚੋਂ ਹਰ ਸਾਲ ਤਕਨੀਕੀ ਸਿੱਖਿਆ ਲੈ ਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰ ਰਹੇ ਹਨ, ਪਰੰਤੂ ਮੁੱਲਵਾਨ ਜੀਵਨਕੀਮਤਾਂ ਤੋਂ ਸੱਖਣੇ ਇਹ ਨੌਜਵਾਨ ਨਰੋਏ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਅਸਮਰੱਥ ਹਨ। ਟੈਕਨੋਕੁਐਸਟ ਜਿਹੇ ਉਤਸਵ ਵਿਦਿਆਰਥੀਆਂ ਨੂੰ ਚੰਗੇ ਟੈਕਨੋਕਰੈਟ ਦੇ ਨਾਲਨਾਲ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਸਹਾਈ ਹੁੰਦੇ ਹਨ।
ਮਹਿਮਾਨਾਂ ਦੇ ਸਵਾਗਤ ਵਿਚ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਸੱਤ ਸਾਲ ਤੋਂ ਲਗਾਤਾਰ ਕਰਵਾਇਆ ਜਾਣ ਵਾਲਾ ਇਹ ਸਮਾਗਮ ਕਾਲਜ ਦੀ ਪਰੰਪਰਾ ਬਣ ਚੁੱਕਾ ਹੈ ਜਿਸ ਵਿਚ ਅਨੇਕਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੂਚਨਾ ਤਕਨਾਲੋਜੀ ਨਾਲ ਸੰਬੰਧਿਤ ਤਕਨੀਕੀ ਤੇ ਅਕਾਦਮਿਕ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਭ੍ਰਿਸ਼ਟਾਚਾਰ, ਕੰਮ ਪ੍ਰਤਿ ਲਗਨ ਦੀ ਕਮੀ, ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤੀ ਦੇ ਯੋਗ ਬਣਾਉਣ ਤੇ ਵਾਤਾਵਰਣ ਵਿਚ ਆ ਰਹੇ ਵਿਗਾੜਾਂ ਜਿਹੀਆਂ ਚੁਣੌਤੀਆਂ ਦਾ ਨਵੀਂ ਤਕਨਾਲੋਜੀ ਦੀ ਵਰਤੋਂ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।
ਇਸ ਅਵਸਰ ਤੇ ਪੰਜਾਬੀ ਯੂਨੀਵਰਸਿਟੀ ਤੋਂ ਆਏ ਜਨਾਬ ਮੁਜਤਬਾ ਹੁਸੈਨ ਤੇ ਸਿਧਾਰਥ ਚੈਟਰਜੀ ਨੇ ਬੰਸਰੀ ਤੇ ਤਬਲਾ ਵਾਦਨ ਦੀ ਬਹੁਤ ਹੀ ਦਿਲਕਸ਼ ਜੁਗਲਬੰਦੀ ਪੇਸ਼ ਕੀਤੀ।
ਪਟਿਆਲਾ ਦੇ ਬਿਕਰਮ ਕਾਲਜ, ਖਾਲਸਾ ਕਾਲਜ, ਸਟੇਟ ਕਾਲਜ, ਮੋਦੀ ਕਾਲਜ ਤੋਂ ਇਲਾਵਾ ਪਬਲਿਕ ਕਾਲਜ ਸਮਾਣਾ, ਕਿਰਤੀ ਕਾਲਜ ਨਿਆਲ (ਪਾਤੜਾਂ), ਵਿਦਿਆ ਸਾਗਰ ਇੰਸਟੀਚਿਊਟ ਚੰਨੋ, ਯੂਨੀਵਰਸਿਟੀ ਕਾਲਜ ਚੁੰਨੀ ਕਲਾਂ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਖਾਲਸਾ ਗਰਲਜ਼ ਕਾਲਜ, ਕਰਹਾਲੀ ਸਾਹਿਬ ਤੇ ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਤੋਂ 486 ਵਿਦਿਆਰਥੀਆਂ ਨੇ ਸੱਤ ਤਕਨੀਕੀ ਮੁਕਾਬਲਿਆਂ ਵਿਚ ਭਾਗ ਲਿਆ।
ਸਮਾਗਮ ਦੇ ਵਿਦਾਇਗੀ ਸ਼ੈਸਨ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਡੀਨ, ਕਾਲਜ ਵਿਕਾਸ ਕੌਂਸਲ, ਡਾ. ਕੁਲਬੀਰ ਸਿੰਘ ਢਿਲੋਂ ਨੇ ਸਮਾਗਮ ਦੇ ਮਿਆਰੀ ਆਯੋਜਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਪੁਰਸਕਾਰ ਤਕਸੀਮ ਕੀਤੇ।
ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਟੈਸਟ ਯੂਅਰ ਸਕਿੱਲ ਇਨ ਸੀ ਵਿਚ ਮੋਦੀ ਕਾਲਜ ਦੀ ਪਲਕ ਨੇ ਪਹਿਲਾ ਸਥਾਨ, ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਦੀ ਮਨਪ੍ਰੀਤ ਕੌਰ ਨੇ ਦੂਜਾ ਅਤੇ ਮੋਦੀ ਕਾਲਜ ਦੇ ਸੰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਵੈੱਬ ਡਿਜ਼ਾਈਨਿੰਗ ਮੁਕਾਬਲੇ ਵਿਚ ਮੋਦੀ ਕਾਲਜ ਦੀ ਪ੍ਰੀਕਸ਼ਿਤਾ ਅਤੇ ਜੀਤਾਂਸ਼ੂ ਨੇ ਪਹਿਲਾ ਸਥਾਨ, ਸਰਕਾਰੀ ਬਿਕਰਮ ਕਾਲਜ ਪਟਿਆਲਾ ਦੇ ਰਵਿੰਦਰ ਸਿੰਘ ਅਤੇ ਜਗਦੀਪ ਸੰਗਰ ਨੇ ਦੂਜਾ ਅਤੇ ਪਬਲਿਕ ਕਾਲਜ ਸਮਾਣਾ ਦੇ ਕੁਲਵੰਤ ਸਿੰਘ ਅਤੇ ਜੁਗਰਾਜ ਸੋਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਨਪ੍ਰੀਤ ਕੌਰ ਅਤੇ ਵੰਦਨਾ ਸਿੰਧੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪਰਚਾ ਪੇਸ਼ਕਾਰੀ ਵਿਚ ਸਰਕਾਰੀ ਬਿਕਰਮ ਕਾਲਜ ਦੀ ਨੈਂਸੀ ਸ਼ਰਮਾ ਨੇ ਪਹਿਲਾ, ਸਟੇਟ ਕਾਲਜ ਆਫ਼ ਐਜੂਕੇਸ਼ਨ ਦੇ ਅਕਸ਼ੇ ਸਿੰਗਲਾ ਨੇ ਦੂਜਾ ਅਤੇ ਮੋਦੀ ਕਾਲਜ ਦੇ ਇਸ਼ਨੂਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਪੋਸਟਰ ਬਣਾਉਣ ਵਿਚ ਪਬਲਿਕ ਕਾਲਜ ਸਮਾਣਾ ਦੀ ਪ੍ਰਿਆ ਕਾਂਸਲ ਅਤੇ ਸ਼ਵੇਤਾ ਨੇ ਪਹਿਲਾ ਸਥਾਨ, ਮੋਦੀ ਕਾਲਜ ਦੇ ਕਰਨ ਗੁਰਨ ਅਤੇ ਟਵਿੰਕਲ ਧਵਨ ਨੇ ਦੂਜਾ ਅਤੇ ਸਰਕਾਰੀ ਬਿਕਰਮ ਕਾਲਜ ਦੀ ਸ਼ਿਵਾਂਗੀ ਅਤੇ ਮਨੀਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ।
ਐਡਮੈਡ ਸ਼ੋਅ ਵਿਚ ਪਬਲਿਕ ਕਾਲਜ ਸਮਾਣਾ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦ ਕਿ ਮੋਦੀ ਕਾਲਜ ਨੇ ਦੂਜੀ ਅਤੇ ਵਿਦਿਆ ਸਾਗਰ ਇੰਸਟੀਚਿਊਟ, ਚੰਨੋ ਦੀ ਟੀਮ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਬਿਜ਼ਨਸ ਕੁਇੱਜ਼ ਵਿਚ ਮੋਦੀ ਕਾਲਜ ਨੇ ਪਹਿਲਾ, ਸਰਕਾਰੀ ਬਿਕਰਮ ਕਾਲਜ ਨੇ ਦੂਜਾ ਅਤੇ ਪਬਲਿਕ ਕਾਲਜ ਸਮਾਣਾ ਨੇ ਤੀਜਾ ਸਥਾਨ ਹਾਸਲ ਕੀਤਾ।
ਆਈ.ਟੀ. ਕੁਇੱਜ਼ ਵਿਚ ਮੋਦੀ ਕਾਲਜ ਨੇ ਪਹਿਲਾ, ਪਬਲਿਕ ਕਾਲਜ ਸਮਾਣਾ ਨੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਨੇ ਤੀਜਾ ਸਥਾਨ ਹਾਸਲ ਕੀਤਾ।
ਵਿਭਾਗ ਦੀ ਕੋਆਰਡੀਨੇਟਰ ਪੋz. ਪੂਨਮ ਮਲਹੋਤਰਾ ਦੀ ਅਗਵਾਈ ਵਿਚ ਕਰਵਾਏ ਇਸ ਉਤਸਵ ਨੂੰ ਨੇਪਰੇ ਚਾੜ੍ਹਨ ਲਈ ਪ੍ਰੋ. ਅਜੀਤ ਕੁਮਾਰ, ਪ੍ਰੋ. ਗਣੇਸ਼ ਸੇਠੀ, ਪ੍ਰੋ. ਨੀਰਜ ਗੋਇਲ, ਪ੍ਰੋ. ਹਰਮੋਹਨ ਸ਼ਰਮਾ, ਪ੍ਰੋ. ਸੁਖਦੇਵ ਸਿੰਘ, ਪੋz. ਸੁਮੀਤ ਕੁਮਾਰ, ਡਾ. ਪਵਨ ਕੁਮਾਰ, ਪੋz. ਹਨੀ ਵਧਾਵਨ ਤੇ ਪ੍ਰਿਤਪਾਲ ਕੌਰ ਨੇ ਅਣਥੱਕ ਮਿਹਨਤ ਕੀਤੀ। ਪ੍ਰੋ. ਬਲਜਿੰਦਰ ਕੌਰ ਨੇ ਮੰਚ ਸੰਚਾਲਨ ਦਾ ਕਾਰਜ ਨਿਭਾਇਆ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ